Victoria lyrics
 by Bharat Chauhan
		
		[Verse 1]
ਇਸ ਪੱਥਰਾਂ ਦੇ ਸ਼ਹਿਰ 'ਚ
ਇਕ ਜਿਉਂਦਾ ਪੁੱਲ ਬਣਿਆ ਸੀ
ਸੱਬ ਕਹਿੰਦੇ ਨੇ ਏਹਨੂੰ ਬੜਾ ਜ਼ੋਰ
ਲੈ ਜਾਵੇਗਾ ਸਾਨੂੰ ਇੱਥੋਂ ਦੂਰ
ਪਰ ਕੌਣ ਜਾਣੇ ਉਸਦੀ ਮਾੜੀ ਕਹਾਣੀ
ਚੰਗਾ ਸੀ ਉਸਦੀ ਹੋਰ ਜੁਬਾਨੀ
ਇਸ਼ਕ 'ਚ ਪਇਆ ਨਾਲ ਨਦੀ ਦੇ
[Chorus]
ਇਹ ਜਾਣਦਾ ਕਿ ਮੇਲ ਨਹੀਂ ਹੋਣਾ
ਏਹ ਸੀ ਉਸ ਪੁੱਲ ਦਾ ਰੋਨਾ
ਇਸ਼ਕ ਉਹਦਾ ਪੂਰਾ ਨਾ ਹੋਣਾ
ਹਰ ਸਾਲ ਕਰੇ ਓਹ ਬਰਸਾਤਾਂ ਦਾ ਇੰਤਜ਼ਾਰ
ਕਦੇ ਨੇੜੇ ਹੋਵੇ ਉਹਦਾ ਯਾਰ ਤੇ ਕਰੇ ਓਹ ਇਜ਼ਹਾਰ
ਉਸਦੇ ਵਿਛੋੜੇ ਨੂੰ ਵੇਖ ਕੇ ਅੰਬਰ ਰੋਇਆ ਸਾਰੀ ਰਾਤ
ਤੇ ਮਿਲੇ ਸਨ ਉਹ ਦੋਵੇਂ ਬਰਸਾਂ ਦੇ ਬਾਅਦ
[Verse 2]
ਅੱਜ ਉਹ ਪੁੱਲ ਦਿਖੇ ਨਾ ਕਿਸੇ ਨੂੰ
ਅੱਜ ਉਹ ਪੁੱਲ ਮਿਲੇ ਨਾ ਕਿਸੇ ਨੂੰ
ਉਹ ਆਪਣੇ ਇਸ਼ਕ ਦਾ ਮੋਲ ਚੁਕਾ ਗਿਆ
ਪੱਥਰਾਂ ਦੇ ਸ਼ਹਿਰ 'ਚੋਂ ਜਿਉਂਦਾ ਚਲਾ ਗਿਆ
ਉਹ ਆਪਣੇ ਇਸ਼ਕ ਦਾ ਮੋਲ ਚੁਕਾ ਗਿਆ
ਪੱਥਰਾਂ ਦੇ ਸ਼ਹਿਰ 'ਚੋਂ ਜਿਉਂਦਾ ਚਲਾ ਗਿਆ