Chunni lyrics

by

Diljit Dosanjh

[Intro]
ਮੇਰੀ ਮੌਤ ਦੇ ਜਸ਼ਨ ਮਾਨ ਲਿਓ, ਪੈੱਗ ਘਰੋਂ ਦੀ ਤੁਰਦੇ ਲਾ ਲਿਓ
ਮੇਰੀ ਮੌਤ ਦੇ ਜਸ਼ਨ ਮਾਨ ਲਿਓ, ਪੈੱਗ ਘਰੋਂ ਦੀ ਤੁਰਦੇ ਲਾ ਲਿਓ
ਬੋਲੀ ਛੱਕ ਵੀ ਪਾ ਦਿਓ, ਜੋ ਜਾਵੇ ਸੀਨਾ ਠਾਰ ਦੀ

[Chorus]
ਓ ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ
ਓ ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ

[Verse 1]
ਓਏ ਛੇ ਫੁੱਟ ਦੇ ਸਰੀਰ ਚੋ
ਓਏ ਛੇ ਫੁੱਟ ਦੇ ਸਰੀਰ ਚੋ, ਆਵੇ ਮਹਿਕ ਜਿਵੇਂ ਕਸ਼ਮੀਰ ਚੋਂ
ਸ਼ਿਵ ਸ ਰੰਗ ਕੋਈ ਗਾ ਲਿਉ ਤੇ ਬੈਤ ਸੁਣਾਇਉ ਹੀਰ ਚੋਂ
ਬੋਲੀ ਛੱਕ ਵੀ ਪਾ ਦਿਓ, ਹਾਏ
ਬੋਲੀ ਛੱਕ ਵੀ ਪਾ ਦਿਓ, ਜੋ ਜਾਵੇ ਸੀਨਾ ਠਾਰ ਦੀ

[Chorus]
ਓ ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ
ਓ ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ

[Verse 2]
ਓਏ ਪੱਟਿਆ ਐਸਾ ਪਿਆਰ ਦਾ
ਓਏ ਪੱਟਿਆ ਐਸਾ ਪਿਆਰ ਦਾ ਮਹਿਮਾਨ ਹਾਂ ਦਿਨ ਚਾਰ ਦਾ
ਦਿਲ ਲਗੀ ਨੇ ਲੈ ਲਿਆ ਕਿ ਗਬਰੂ ਕੰਮ ਸੁਵਾਰਦਾ
ਓਏ ਡਿਗਰੀਆਂ ਲੈਂਦੀ ਰਹਿ ਗਈ, ਹਾਏ
ਓਏ ਡਿਗਰੀਆਂ ਲੈਂਦੀ ਰਹਿ ਗਈ ਜਵਾਨੀ ਬੇਰੁਜ਼ਗਾਰ ਦੀ
[Chorus]
ਓ ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ
ਓ ਮਰੇ ਹੋਏ ਦੀ ਲਾਸ਼ ਤੇ ਪਾਇਓ, ਹਾਏ

[Verse 3]
ਓ ਗ਼ੁਮ ਦਿੱਤੇ ਏਸ ਜ਼ਮਾਨੇ ਨੇ
ਓ ਗ਼ੁਮ ਦਿੱਤੇ ਏਸ ਜ਼ਮਾਨੇ ਨੇ ਹੱਥ ਦੇ ਰੱਖਿਆ ਮਹਿਖਾਨੇ ਨੇ
ਹੀਰੇ ਜਿਹੀ ਜਵਾਨੀ ਨੂੰ ਬੇਮੌਤ ਮਾਰਨ ਦੇ ਤਾਨੇ ਨੇ
ਓਏ ਜੋ ਵੀ ਲਿਖਾਂ ਸੱਚ ਲਿਖਾਂ, ਹਾਏ
ਜੋ ਵੀ ਲਿਖਾਂ ਸੱਚ ਲਿਖਾਂ, ਇਹ ਲਿੱਖ਼ਤ ਕਦੇ ਨੀ ਹਾਰਦੀ

[Chorus]
ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ
ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ
ਪਾਇਓ ਚੁੰਨੀ ਮੁਟਿਆਰ ਦੀ, ਪਾਇਓ ਚੁੰਨੀ ਮੁਟਿਆਰ ਦੀ
ਹੈ ਵੀਤ ਗੀਤਕਾਰ ਜੀ
A B C D E F G H I J K L M N O P Q R S T U V W X Y Z #
Copyright © 2012 - 2021 BeeLyrics.Net