Ranjha lyrics
by Diljit Dosanjh
[Verse 1]
ਓ ਤਖ਼ਤ ਹਜ਼ਾਰਾ ਸੀ ਓਏ ਸ਼ਹਿਰ ਮੁਟਿਆਰ ਦਾ
ਓ ਜਿਥੋਂ ਕਿਸੇ ਜੁੜਿਆ ਸੀ ਮੇਰਾ ਓਹਦੇ ਪਿਆਰ ਦਾ
ਕਾਲਜੇ ਚੋਂ ਲੈਗੀ ਮੇਰੇ ਰੁੱਗ ਭਰਕੇ ਓਏ
ਜਦੋਂ ਹੱਸ ਕੇ ਜੇ ਮੋੜ ਤੋਂ ਮੁੜੀ ਸੀ
[Chorus]
ਓ ਜਿਹਨੇ ਸਾਡੇ ਕੰਨਾਂ ਚ ਪਵਾਈਆਂ ਮੁੰਦਰਾਂ
ਪਵਾਈਆਂ ਮੁੰਦਰਾਂ ਓ ਰਾਂਝਾ ਦੇ ਪਿੰਡ ਦੀ ਕੁੜੀ ਸੀ
ਹਾਏ, ਰਾਂਝਾ ਦੇ ਪਿੰਡ ਦੀ ਕੁੜੀ ਸੀ
[Verse 2]
ਮੋਰਨੀ ਦੀ ਤੌਰ ਸੀ ਓਏ ਉਸ ਮੁਟਿਆਰ ਦੀ
ਦਿਲ ਦੇ ਬਾਗ਼ਾਂ ਚ ਪੈਲ ਪੈਂਦੀ ਸੀ ਪਿਆਰ ਦੀ
ਤਾਰਿਆਂ ਨਾ ਜਿਵੇਂ ਕਾਲੀ ਰਾਤ ਭਰਦੀ
ਉਹ ਓਵੇ ਸਾਡੀ ਜਾਂ ਚ ਜੁੜੀ ਸੀ
[Chorus]
ਓ ਜਿਹਨੇ ਸਾਡੇ ਕੰਨਾਂ ਚ ਪਵਾਈਆਂ ਮੁੰਦਰਾਂ
ਪਵਾਈਆਂ ਮੁੰਦਰਾਂ ਓ ਰਾਂਝਾ ਦੇ ਪਿੰਡ ਦੀ ਕੁੜੀ ਸੀ
ਰਾਂਝਾ ਦੇ ਪਿੰਡ ਦੀ ਕੁੜੀ ਸੀ
[Verse 3]
ਵੰਝਲੀ ਮੇਰੀ ਦੀ ਓਹੋ ਹੂਕ ਨਾਲ ਗਾਉਂਦੀ ਸੀ
ਕੰਬ ਕੇ ਜੇ ਨਾਲੇ ਮੇਨੂ ਹਿੱਕ ਨਾਲ ਲਾਉਂਦੀ ਸੀ
ਦਸੋਂ ਓਹਨੂੰ ਅੱਜ ਕਿਵੇਂ ਜ਼ਹਿਰ ਕਹਿ ਦੀਆਂ
ਓਏ ਜਿਹੜੀ ਸਾਚੀ ਮੁਛਿ ਖੰਡ ਦੀ ਪੁੜੀ ਸੀ
[Chorus]
ਓ ਜਿਹਨੇ ਸਾਡੇ ਕੰਨਾਂ ਚ ਪਵਾਈਆਂ ਮੁੰਦਰਾਂ
ਪਵਾਈਆਂ ਮੁੰਦਰਾਂ ਓ ਰਾਂਝਾ ਦੇ ਪਿੰਡ ਦੀ ਕੁੜੀ ਸੀ
ਹਾਏ, ਰਾਂਝਾ ਦੇ ਪਿੰਡ ਦੀ ਕੁੜੀ ਸੀ
[Verse 4]
ਚੰਦਰੀ ਨੂੰ ਪੈਰਾਂ ਦੀਆਂ ਝਾਜਰਾਂ ਨੂੰ ਪੱਟੇ ਸੀ
ਓਏ ਚਾਦਰੇ ਨਾ ਕਹਿੰਦੇ ਓਏ ਰੰਗਲੇ ਦੁਪੱਟੇ ਸੀ
ਹੋ ਵੀਲੀ ਕਿਥੋਂ ਰਹਿੰਦੇ ਦੱਸੋ ਵੀਤ ਵਰਗੇ ਓਏ
ਜਦੋਂ ਆਸ਼ਕੀ ਚ ਮੱਤ ਹੀ ਰੁੜੀ ਸੀ
[Chorus]
ਓ ਜਿਹਨੇ ਸਾਡੇ ਕੰਨਾਂ ਚ ਪਵਾਈਆਂ ਮੁੰਦਰਾਂ
ਪਵਾਈਆਂ ਮੁੰਦਰਾਂ ਓਏ, ਓ ਰਾਂਝਾ ਦੇ ਪਿੰਡ ਦੀ ਕੁੜੀ ਸੀ
ਹਾਏ, ਰਾਂਝਾ ਦੇ ਪਿੰਡ ਦੀ ਕੁੜੀ ਸੀ
ਹਾਏ, ਰਾਂਝਾ ਦੇ ਪਿੰਡ ਦੀ ਕੁੜੀ ਸੀ
ਹਾਏ, ਰਾਂਝਾ ਦੇ ਪਿੰਡ ਦੀ ਕੁੜੀ ਸੀ